BJP leader Ashwini Shekri

71K views Oct 14, 2023

A viral video surfaced on the internet. BJP leader Ashwini Shekri is seen beating his younger brother Inder shekri. Earlier, Ashwini was in the Congress party but switched to BJP a few months back. #Punjab ਭਾਜਪਾ ਨੇਤਾ ਅਸ਼ਵਨੀ ਸੇਖੜੀ ਨੇ ਕੁੱ-ਟ ਦਿੱਤਾ ਆਪਣਾ ਹੀ ਭਰਾ, ਕੀਤੀ ਥੱਪੜਾਂ ਦੀ ਬਰਸਾਤ ਬਟਾਲਾ- ਸਾਬਕਾ ਮੰਤਰੀ ਅਸ਼ਵਨੀ ਸੇਖੜੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਅਸ਼ਵਨੀ ਸੇਖੜੀ ਤੇ ਉਨ੍ਹਾਂ ਦੇ ਪੁੱਤਰ ਕੁਟਮਾਰ ਕਰਦੇ ਨਜ਼ਰ ਆ ਰਹੇ ਹਨ। ਇਹ ਝਗੜਾ ਜਾਇਦਾਦ ਦਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਵੀਡੀਓ ਵਿੱਚ ਅਸ਼ਵਨੀ ਸੇਖੜੀ ਤੇ ਉਨ੍ਹਾਂ ਦੇ ਪੁੱਤਰ ਕੁਟਮਾਰ ਕਰਦੇ ਨਜ਼ਰ ਆ ਰਹੇ ਹਨ। ਇਹ ਪਰਿਵਾਰਕ ਝਗੜੇ ਦੀ ਵੀਡੀਓ ਵਾਇਰਲ ਹੋੋਈ ਹੈ। ਅਸ਼ਵਨੀ ਸੇਖੜੀ ਤੇ ਉਨ੍ਹਾਂ ਦੇ ਪੁੱਤਰ ਅਭਿਨਵ ਸੇਖੜੀ ‘ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ। ਅਸ਼ਵਨੀ ਸੇਖੜੀ ਨੇ ਛੋੋਟੇ ਭਰਾ ਇੰਦਰ ਸੇਖੜੀ ਦੀ ਕੁੱਟਮਾਰ ਕੀਤੀ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੰਦਰ ਸੇਖੜੀ ਨਾਲ ਅਸ਼ਵਨੀ ਸੇਖੜੀ ਦੇ ਸਕਿਓਰਟੀ ਮੁਲਾਜ਼ਮ ਨੇ ਵੀ ਕੁੱਟਮਾਰ ਕੀਤੀ। ਦੱਸ ਦਈਏ ਕਿ ਅਸ਼ਵਨੀ ਸੇਖੜੀ ਕਾਂਗਰਸ ਤੋੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਉਹ ਰਾਜ ਮੰਤਰੀ ਵੀ ਰਹਿ ਚੁੱਕੇ ਹਨ। ਇਹ ਵੀਡੀਓ ਕੁਝ ਦਿਨ ਪੁਰਾਣੀ ਦੱਸੀ ਜਾ ਰਹੀ ਹੈ ਅਤੇ ਇਹ ਝਗੜਾ ਜਾਇਦਾਦ ਦਾ ਦੱਸਿਆ ਜਾ ਰਿਹਾ ਹੈ।