moga news
Nov 5, 2023
ਵਿਆਹ ਵਾਲੀ ਕਾਰ ਹਾਦਸੇ ਦਾ ਸ਼ਿਕਾਰ, ਲਾੜੇ ਸਣੇ ਤਿੰਨ ਹਲਾਕ
ਲਾੜੇ ਦੀ ਮੌਤ ਤੋਂ ਇੱਕ ਦਿਨ ਪਹਿਲਾਂ ਲਾੜਾ ਪਾ ਰਿਹਾ ਸੀ ਭੰਗੜੇ, ਅਗਲੇ ਦਿਨ ਚਲੀ ਗਈ ਜਾਨ, ਦੇਖੋ ਕਿਵੇਂ DJ 'ਤੇ ਘਰ 'ਚ ਲੱਗੀਆਂ ਸੀ ਰੌਣਕਾਂ
ਫਿਰੋਜ਼ਪੁਰ ਮੁੱਖ ਮਾਰਗ ’ਤੇ ਅਜੀਤਵਾਲ ਦੇ ਨਜ਼ਦੀਕ ਸਵੇਰੇ 5 ਵਜੇ ਦੇ ਕਰੀਬ ਡੋਲੀ ਵਾਲੀ ਕਾਰ ਦੀ ਖੜ੍ਹੇ ਟਰੱਕ ਨਾਲ ਟੱਕਰ ਹੋ ਗਈ ਜਿਸ ਕਾਰਨ ਲਾੜੇ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਜਗਰਾਓਂ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡੋਲੀ ਵਾਲੀ ਕਾਰ ਅਬੋਹਰ ਸਾਈਡ ਤੋਂ ਆ ਰਹੀ ਸੀ। ਕਾਰ ’ਚ ਸਵਾਰ ਲੋਕਾਂ ਨੇ ਲੁਧਿਆਣਾ ਨੇੜੇ ਬੱਦੋਵਾਲ ਵਿੱਚ ਵਿਆਹ ਸਮਾਗਮ ’ਚ ਸ਼ਾਮਲ ਹੋਣਾ ਸੀ। ਹਾਦਸੇ ’ਚ ਲਾੜੇ ਸੁਖਬਿੰਦਰ ਸਿੰਘ, ਡਰਾਈਵਰ ਅੰਗਰੇਜ਼ ਸਿੰਘ ਤੇ ਚਾਰ ਸਾਲਾਂ ਦੀ ਬੱਚੀ ਅਰਸ਼ਦੀਪ ਦੀ ਮੌਤ ਹੋਈ ਹੈ। ਥਾਣਾ ਅਜੀਤਵਾਲ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਨੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
#moga #marrigae #accident #punjab #latestnews
Show More Show Less #Local News
